ਬ੍ਰਿਸਬੇਨ ( ਪੁਸ਼ਪਿੰਦਰ ਤੂਰ) – ਆਸਟ੍ਰੇਲੀਆ ਸਿੱਖ ਖੇਡਾਂ ਨੂੰ ਜੇਕਰ ਪੰਜਾਬੀਆਂ ਦੀ ਉਲੰਪਿਕ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਹਾਲ ਹੀ ਹੋਏ ਖੇਡ ਮੁਕਾਬਲਿਆਂ ਦੌਰਾਨ ਆਸਟ੍ਰੇਲੀਆ ਭਰ ਤੋ ਵੱਖ-ਵੱਖ ਭਾਗ ਲਿਆ ਗਿਆ ਜਿਸ ਵਿੱਚ ਬ੍ਰਿਸਬੇਨ ਤੋਂ ਗਈਆਂ ਟੀਮਾਂ ਵਲੋਂ ਵੀ ਵਧੀਆ ਕਾਰਗੁਜ਼ਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਲੋਗਨ ਕਲੱਬ (ਰੀਜੈੰਟ ਪਾਰਕ) ਵਲੋਂ ਅੰਡਰ 17 ਕਬੱਡੀ ਟੀਮ ਦੂਜੀ ਵਾਰ ਚੈਂਪੀਅਨਸ਼ਿਪ ਜਿੱਤ ਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਅੰਡਰ 9 ਫੁੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 28 ਟੀਮਾਂ ਵਿੱਚ ਰਨਰ-ਅੱਪ ਸਥਿਤੀ ਪ੍ਰਾਪਤ ਕੀਤੀ। ਇਪਸਾ ਵੱਲੋ ਕ੍ਰਿਕਟ ਓਪਨ ਰਨਰਅੱਪ, ਅੰਡਰ 13 ਕਬੱਡੀ ਰਨਰਅੱਪ, ਅੰਡਰ 9 ਸਾਕਰ (ਗਰਲਜ਼) ਅਤੇ 6 ਮੈਡਲ ਐਥਲੈਟਿਕਸ ਵਿੱਚ। ਮਾਝਾ ਯੂਥ ਕਲੱਬ ਦੇ ਰਮਨਜੀਤ ਸਿੰਘ ਗੋਲਡ (ਪਾਵਰ ਲਿਫਟਿੰਗ) ਅਤੇ ਗੌਰਵਜੀਤ ਸਿੰਘ ਸਿਲਵਰ। ਇਸ ਤੋਂ ਇਲਾਵਾ 13 ਮੈਡਲ ਐਥਲੈਟਿਕਸ ਵਿੱਚ ਪ੍ਰਾਪਤ ਕੀਤੇ ਗਏ। ਸਿੰਘ ਸਭਾ ਬ੍ਰਿਸਬੇਨ ਓਪਨ ਡਿਵੀਜ਼ਨ 1 ਵਿੱਚ ਜੇਤੂ, ਅੰਡਰ 13 ਸੈਮੀਫਾਈਨਲ, ਜੂਨੀਅਰ ਕਬੱਡੀ ਵਿੱਚ ਰਨਰਅੱਪ ਰਹੇ। ਇਸ ਤੋਂ ਇਲਾਵਾ ਐਥਲੈਟਿਕਸ ਵਿੱਚ ਵੀ ਕੁੱਝ ਮੈਡਲ ਪ੍ਰਾਪਤ ਕੀਤੇ। ਬ੍ਰਿਸਬੇਨ ਸਪੋਰਟਸ ਯੂਥ ਕਲੱਬ ਦੇ ਦਲਜੀਤ ਸਿੰਘ ਗੋਲਡ ( 100 ਮੀ. 800 ਮੀ.), ਇਕਬਾਲ ਸਿੰਘ ਗੋਲਡ ( ਸ਼ਾਰਟ ਪੁਟ)ਅਤੇ ਅੰਡਰ 7 ਦੀ ਟੀਮ ਸੈਮੀਫਾਈਨਲ ਵਿੱਚ ਪਹੁੰਚੀ। ਨਿਊ ਫਾਰਮ ਕਲੱਬ ਵਲੋਂ ਅੰਡਰ 9, ਅੰਡਰ 13 (ਗਰਲਜ਼) ਅਤੇ ਮੈਨ ਓਪਨ ਪ੍ਰੀਮੀਅਰ ਵਿੱਚ ਚੈਂਪੀਅਨ ਰਹੇ। ਐਥਲੈਟਿਕਸ ਵਿੱਚ ਵੀ ਮੈਡਲ ਪ੍ਰਾਪਤ ਕੀਤੇ। ਪੰਜਾਬ ਕਲੱਬ ਬ੍ਰਿਸਬੇਨ ਨੇ ਰੱਸਾਕੱਸ਼ੀ ਵਿੱਚ ਗੋਲਡ ਮੈਡਲ ਜਿੱਤਿਆ। ਬੀ.ਪੀ.ਸੀ.ਸੀ ਕਾਲਮਵੇਲ ਵਲੋਂ ਅੰਡਰ 15 ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਗਿਆ ਅਤੇ ਐਥਲੈਟਿਕਸ ਵਿੱਚ ਵੀ ਤਗਮੇ ਜਿੱਤੇ। ਕੁੱਲ ਮਿਲਾ ਕੇ ਬ੍ਰਿਸਬੇਨ ਵਲੋਂ ਸਿੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਗਿਆ। ਅਗਲੇ ਸਾਲ ਖੇਡਾਂ ਪਰਥ ਵਿੱਚ ਵਿੱਚ ਹੋਣਗੀਆਂ।