ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਵਿਆਜ਼ ਦਰਾਂ ਵਿੱਚ 0.25 ਪ੍ਰਤੀਸ਼ਤ ਅੰਕਾਂ ਦਾ ਵਾਧਾ ਕੀਤਾ ਹੈ। ਹੁਣ ਤੱਕ ਇਹ ਵਿਆਜ ਦਰਾਂ ਪਿਛਲੇ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਇਸ ਨੇ ਦਰਾਂ ਜਿਸ ਨਾਲ ਨਕਦ ਦਰ (ਕੈਸ਼ ਰੇਟ) ਦਾ ਟੀਚਾ 4.35 ਪ੍ਰਤੀਸ਼ਤ ਤੋਂ ਵਧ ਕੇ 4.6 ਪ੍ਰਤੀਸ਼ਤ ਹੋ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਵੱਡੇ ਕਰਜ਼ੇ ਲੈਣ ਵਾਲੇ ਘਰਾਂ ਦੇ ਮਾਲਕਾਂ ਲਈ ਇੱਕ ਝਟਕਾ ਹੋ ਸਕਦਾ ਹੈ। ਇਹ 2011 ਤੋਂ ਬਾਅਦ ਕਰਜ਼ਾ ਲੈਣ ਵਾਲੇ ਲੱਖਾਂ ਪਰਿਵਾਰਾਂ ਲਈ ਇਹ ਹੁਣ ਤੱਕ ਦੀ ਸਭ ਤੋਂ ਉੱਚੀ ਨਕਦ ਦਰ ਹੈ।
