ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਲੋਗਨ ਪੰਜਾਬੀ ਕਮਿਊਨਿਟੀ ਐਂਡ ਸਪੋਰਟਸ ਕਲੱਬ ਦਾ ਚੌਥਾ ਸਲਾਨਾ ਖੇਡ ਮੇਲੇ ਅਤੇ ਸੌਕਰ ਟੂਰਨਾਮੈਂਟ ਹਬਨਰ ਪਾਰਕ ਦੀਆਂ ਗਰਾਊਂਡਾਂ ਵਿੱਚ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਬ੍ਰਿਸਬੇਨ ਦੇ ਵੱਖ-ਵੱਖ ਲੱਗਭਗ ਕੁੱਲ 53 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ 49 ਸੌਕਰ ਟੀਮਾਂ (ਲੜਕੇ, ਲੜਕੀਆਂ ਅਤੇ ਓਪਨ ਵਰਗ), 2 ਅੰਡਰ-16 ਕਬੱਡੀ ਟੀਮਾਂ ਅਤੇ 2 ਓਪਨ ਟੱਗ ਆਫ ਵਾਰ ਟੀਮਾਂ ਸ਼ਾਮਲ ਸਨ। ਇਸ ਸਾਲ ਦੇ ਸਮਾਗਮ ਵਿੱਚ ਲਗਭਗ 2,500 ਦਰਸ਼ਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਖਿਡਾਰੀ, ਕਲੱਬ ਪ੍ਰਬੰਧਕ, ਮਾਪੇ, ਵਲੰਟੀਅਰ, ਸਮਰਥਕ ਅਤੇ ਖੇਡ ਪ੍ਰੇਮੀ ਸ਼ਾਮਲ ਸਨ।

ਟੂਰਨਾਮੈਂਟ ਵਿੱਚ ਦਿਨ ਭਰ ਚੱਲੇ ਮੁਕਾਬਲਿਆਂ ਵਿੱਚ ਕੁੱਲ 564 ਖਿਡਾਰੀਆਂ ਨੇ ਆਪਣਾ ਹੁਨਰ ਦਿਖਾਇਆ। ਟੂਰਨਾਮੈਂਟ ਦੇ ਨਤੀਜੇ ਇਸ ਪ੍ਰਕਾਰ ਰਹੇ। ਅੰਡਰ-8 ਸੌਕਰ ਜੇਤੂ – GCPC ਅਤੇ ਉਪ ਜੇਤੂ BPCC ਦੀ ਟੀਮ, ਅੰਡਰ-10 ਸੌਕਰ ਜੇਤੂ – ਨਿਊ ਫਾਰਮ ਅਤੇ ਉਪ ਜੇਤੂ ਹਾਕਸ, ਅੰਡਰ-12 ਸੌਕਰ ਜੇਤੂ ਨਿਊ ਫਾਰਮ ਉਪ ਜੇਤੂ BPCC, ਅੰਡਰ-14 ਸੌਕਰ ਜੇਤੂ ਨਿਊ ਫਾਰਮ ਉਪ ਜੇਤੂ LPCSC, ਅੰਡਰ-16 ਮਿਕਸਡ ਸੌਕਰ ਜੇਤੂ – BPCC ਅਤੇ ਉਪ ਜੇਤੂ – ਨਿਊ ਫਾਰਮ, ਅੰਡਰ-16 ਗਰਲਜ਼ ਸੌਕਰ ਜੇਤੂ LPCSC ਅਤੇ ਉਪ ਜੇਤੂ ਫਾਈਵ ਰਿਵਰ, ਓਪਨ ਸੌਕਰ ਜੇਤੂ ਕੌਫਸ ਹਾਰਬਰ ਅਤੇ ਉਪ ਜੇਤੂ – GCPC ਰਹੀ। ਇਸੇ ਤਰ੍ਹਾਂ ਅੰਡਰ-16 ਕਬੱਡੀ ਜੇਤੂ – LPCSC (ਟੀਮ ਜੋਧ) ਅਤੇ ਉਪ ਜੇਤੂ – LPCSC (ਪ੍ਰਭ ਟੀਮ) ਰਹੀ। ਓਪਨ ਟੱਗ ਆਫ ਵਾਰ ਜੇਤੂ – LPCSC ਉਪ ਜੇਤੂ – ਪੰਜਾਬ ਕਲੱਬ ਬ੍ਰਿਸਬੇਨ ਰਹੀ।

ਇਸ ਮੌਕੇ ਸਾਰੇ ਜੇਤੂਆਂ ਅਤੇ ਉਪ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਆਯੋਜਕਾਂ ਜਿਹਨਾਂ ਵਿੱਚ ਕਲੱਬ ਪ੍ਰਧਾਨ ਪ੍ਰਭ ਵਾਹਲਾ, ਵਾਇਸ ਪ੍ਰਧਾਨ ਗੁਰਵੀਰ ਸਿੱਧੂ, ਸੈਕਟਰੀ ਨਵਦੀਪ ਸਿੱਧੂ, ਖਜ਼ਾਨਚੀ ਗੁਰਮਿੰਦਰ ਥਿੰਦ ਕਮੇਟੀ ਮੈਂਬਰ ਜੱਸਾ ਧਾਲੀਵਾਲ, ਹਰਜੀਵ ਰਾਣਾ, ਰਾਣਾ ਪਰਮਾਰ, ਲੱਕੀ ਸਿੱਧੂ ਆਦਿ ਨੇ ਹਰ ਖਿਡਾਰੀ, ਕੋਚ, ਕਲੱਬ ਅਧਿਕਾਰੀ, ਰੈਫਰੀ, ਵਲੰਟੀਅਰ, ਸਪਾਂਸਰ, ਮਾਪਿਆਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਅਤੇ ਖੇਡ ਭਾਵਨਾ ਨੇ ਇਸ ਟੂਰਨਾਮੈਂਟ ਨੂੰ ਯਾਦਗਾਰ ਬਣਾਇਆ। ਆਯੋਜਕਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਗਲੇ ਸਾਲ 2027 ਵਿੱਚ ਇਹ ਟੂਰਨਾਮੈਂਟ ਹੋਰ ਵੀ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਜਾਵੇਗਾ ਅਤੇ ਸਾਰੇ ਖੇਡ ਪ੍ਰੇਮੀਆਂ ਦਿਲੋਂ ਸਵਾਗਤ ਕੀਤਾ ਜਾਵੇਗਾ।