ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬੀਤੇ ਦਿਨੀਂ ਡਾ. ਬੀ. ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਆਸਟ੍ਰੇਲੀਆ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਾਰਸ਼ਨਿਕ ਡਾ. ਬੀ. ਆਰ. ਅੰਬੇਡਕਰ ਸਾਬ ਦਾ 135ਵਾਂ ਜਨਮ ਦਿਵਸ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇੱਕ ਵਿਚਾਰ ਗੋਸ਼ਟੀ ਵਜੋਂ ਮਨਾਇਆ ਗਿਆ। ਇਸ ਮੌਕੇ ਪੰਜਾਬ ਤੋਂ ਹਲਕਾ ਬੰਗਾ ਦੇ ਮੌਜੂਦਾ ਐਮ ਐਲ ਏ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰੀ। ਡਾ. ਬੀ. ਆਰ. ਅੰਬੇਡਕਰ ਨੂੰ ਸਰਧਾਂਜਲੀ ਅਰਪਿਤ ਕਰਦਿਆਂ ਗਲੋਬਲ ਇੰਸਟੀਚਿਊਟ ਦੇ ਡਾਇਰੈਕਟਰ ਜਗਦੀਪ ਸਿੰਘ, ਇਪਸਾ ਗਰੁੱਪ ਦੇ ਜਾਇੰਟ ਸੈਕਟਰੀ ਸਰਬਜੀਤ ਸੋਹੀ, ਟੀ ਵੀ ਹੋਸਟ ਹਰਜਿੰਦ ਕੌਰ ਮਾਂਗਟ, ਸ੍ਰੀ ਗੁਰੂ ਰਵੀ ਦਾਸ ਸਭਾ ਦੇ ਪ੍ਰਧਾਨ ਹਰਦੀਪ ਵਾਗਲਾ, ਗੀਤਕਾਰ ਨਿਰਮਲ ਸਿੰਘ ਦਿਓਲ, ਡਾ. ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਹਰਨੇਕ ਸਿੰਘ ਲੋਗਨ ਰੋਡ ਗੁਰਦੁਆਰਾ ਕਮੇਟੀ, ਬਲਵਿੰਦਰ ਵਿਦਿਆਰਥੀ ਅਤੇ ਦਲਜੀਤ ਸਿੰਘ ਇੰਡੋਜ ਟੀ ਵੀ ਆਦਿ ਨੇ ਸਰੋਤਿਆਂ ਨੂੰ ਸੰਬੋਧਿਤ ਕੀਤਾ। ਯੁਵਾ ਪੀੜ੍ਹੀ ਵਿੱਚੋਂ ਡੌਲੀ ਸ਼ੀਂਹਮਾਰ ਨੇ ਸਟੇਜ ਤੇ ਬਹੁਤ ਪਰਪੱਕ ਵਿਚਾਰ ਪੇਸ਼ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸਤਵਿੰਦਰ ਕੁਮਾਰ ਟੀਨੂੰ ਦੇ ਸ਼ਬਦਾਂ ਨਾਲ ਹੋਈ, ਉਪਰੰਤ ਕਲਾਕਾਰ ਦਵਿੰਦਰ ਸੰਨੀ ਨੇ ਡਾ. ਬੀ ਆਰ. ਅੰਬੇਡਕਰ ਜੀ ਨੂੰ ਇੱਕ ਗੀਤ ਰਾਹੀਂ ਬਹੁਤ ਖੂਬਸੂਰਤ ਸਰਧਾਂਜਲੀ ਦਿੱਤੀ ਗਈ। ਸਿਡਨੀ ਤੋਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕਰਨ ਆਏ ਅੰਬੇਡਕਰੀ ਵਿਚਾਰਕ ਹਰਜੀਤ ਸੱਲਣ ਨੇ ਡਾ ਸੁੱਖੀ ਹੁਰਾਂ ਦਾ ਤੁਆਰਫ ਕਰਵਾਉਂਦਿਆਂ ਉਹਨਾਂ ਦੇ ਜੀਵਨ, ਸੋਚ ਅਤੇ ਸਮਰਪਣ ਬਾਰੇ ਚਾਨਣਾ ਪਾਇਆ।

ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬ ਪ੍ਰਤੀ ਬਾਹਰਲੇ ਪੰਜਾਬੀਆਂ ਦੀਆਂ ਧਾਰਨਾਵਾਂ ਅਤੇ ਸਰਕਾਰ ਬਣਾਉਣ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਉਹਨਾਂ ਨੇ ਡਾ. ਬੀ. ਆਰ. ਅੰਬੇਡਕਰ ਜੀਵਨ, ਫ਼ਲਸਫ਼ੇ ਅਤੇ ਮਿਸ਼ਨ ਸ਼ਬਦ ਦੀ ਵਿਆਖਿਆ ਕਰਦਿਆਂ ਬਹੁਤ ਸਟੀਕ ਅਤੇ ਸਾਰਥਕ ਸੰਦੇਸ਼ ਦਿੱਤਾ। ਇਸ ਸਮਾਗਮ ਵਿਚ ਪ੍ਰਗਤੀਸ਼ੀਲ ਕਵੀ ਸਰਬਜੀਤ ਸੋਹੀ ਨੂੰ ਕਮੇਟੀ ਵੱਲੋਂ ਮਹਾਤਮਾ ਜੋਤੀਬਾ ਫੂਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਥਾਨਿਕ ਲੋਗਨ ਰੋਡ ਗੁਰਦੁਆਰਾ ਦੁਆਰਾ ਸੰਚਾਲਿਤ ਸਿੱਖ ਐਜੂਕੇਸ਼ਨਲ ਹਾਲ ਵਿਚ ਤਕਰੀਬਨ 150 ਤੋਂ ਸਰੋਤੇ ਅਤੇ ਬੁਲਾਰੇ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਰਾਊਕੇ, ਕੋਚ ਸ਼ਮਸ਼ੇਰ ਸਿੰਘ ਚੀਮਾ, ਪੱਤਰਕਾਰ ਪੁਸ਼ਪਿੰਦਰ ਤੂਰ, ਸੁਮੀਤ ਸਿੰਘ ਦਿਓ, ਗਾਇਕ ਪ੍ਰੀਤ ਸਰਗਮ, ਅੰਕੁਸ਼ ਕਟਾਰੀਆ, ਇਪਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੰਦੀ, ਗਾਇਕ ਮੀਤ ਧਾਲੀਵਾਲ, ਬਲਕਾਰ ਸਿੰਘ, ਸੰਦੀਪ ਸਿੰਘ, ਰੁਪਿੰਦਰ ਸਿੰਘ, ਹਰਬੰਸ ਲਾਲ, ਡਾ. ਰੁਪਾਲੀ ਕਾਂਬਲੇ, ਸ਼ੰਕਰ ਸੂਰਿਆਵੰਸ਼ੀ, ਸ੍ਰੀ ਪ੍ਰਦੀਪ, ਰਣਦੀਪ ਸਿੰਘ ਆਦਿ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵੱਲੋਂ ਚਾਹ-ਪਾਣੀ ਅਤੇ ਰਸਦਾਂ ਦੀ ਸੇਵਾ ਕੀਤੀ ਗਈ। ਸਟੇਜ ਸੈਕਟਰੀ ਦੀ ਭੂਮਿਕਾ ਉੱਘੇ ਸਟੇਜ ਹੋਸਟ ਗੁਰਦੀਪ ਜਗੇੜਾ ਵੱਲੋਂ ਬਾਖੂਬੀ ਨਿਭਾਈ ਗਈ।