ਨਵੀਂ ਦਿੱਲੀ (ਏਜੈਂਸੀਆਂ) – ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 2010 ਤੋਂ ਵਪਾਰਿਕ ਤੌਰ ਤੇ ਚੱਲ ਰਹੀ ਗੱਲਬਾਤ ਆਖਿਰ ਸਿਰੇ ਚੜ੍ਹ ਗਈ ਹੈ।  ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 27 ਅਪ੍ਰੈਲ ਨੂੰ ਫ੍ਰੀ ਟ੍ਰੇਡ ਐਗਰੀਮੈਂਟ (FTA) ‘ਤੇ ਅਧਿਕਾਰਤ ਤੌਰ ‘ਤੇ ਹਸਤਾਖਰ ਕਰ ਦਿੱਤੇ ਗਏ ਹਨ। ਇਸ ਸਮਝੌਤੇ ਦਾ ਉਦੇਸ਼ ਵਸਤੂਆਂ ਅਤੇ ਸੇਵਾਵਾਂ ਵਿੱਚ ਵਪਾਰ ਨੂੰ ਵਧਾਉਣਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਬਾਅਦ ਲਗਭਗ 70% ਵਸਤੂਆਂ ਤੇ ਟੈਕਸ ਨਹੀਂ ਲੱਗੇਗਾ।  ਇਹ FTA ਦੋਵਾਂ ਧਿਰਾਂ ਦੁਆਰਾ ਆਪਸੀ ਸਹਿਮਤੀ ਨਾਲ ਕੀਤੀ ਗਈ ਮਿਤੀ ਤੋਂ ਲਾਗੂ ਹੋਵੇਗਾ।

ਇਸ ਤੋਂ ਪਹਿਲਾਂ ਇਹ ਪ੍ਰਕਿਰਿਆ 2015 ਵਿੱਚ ਰੁਕ ਗਈ ਸੀ, ਪਰ ਇਸਨੂੰ ਮਾਰਚ 2025 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ, 22 ਦਸੰਬਰ, 2025 ਨੂੰ ਗੱਲਬਾਤ ਦੇ ਸਿੱਟੇ ਦਾ ਐਲਾਨ ਕੀਤਾ ਗਿਆ ਸੀ, ਅਤੇ 27 ਅਪ੍ਰੈਲ, 2026 ਨੂੰ ਅਧਿਕਾਰਤ ਤੌਰ ‘ਤੇ FTA ‘ਤੇ ਦਸਤਖਤ ਕੀਤੇ ਗਏ ਸਨ। ਇਸ ਵਪਾਰ ਸਮਝੌਤੇ ਨਾਲ ਦੋਵਾਂ ਦੇਸ਼ਾਂ ਨੂੰ ਭਰਪੂਰ ਫਾਇਦਾ ਹੋਵੇਗਾ।