ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਆਸਟ੍ਰੇਲੀਆ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਐਨਜ਼ਾਕ ਡੇ ਮਨਾਇਆ ਗਿਆ। ਬ੍ਰਿਸਬੇਨ ਵਿੱਚ ਪੰਜਾਬੀ ਭਾਈਚਾਰੇ ਵਲੋਂ ਵੀ ਸੰਨੀਬੈਂਕ ਵਿੱਚ ਐਨਜ਼ੈਕ ਡੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਵਿੱਚ ਗਿਣਤੀ ਵਿੱਚ ਸਥਾਨਕ ਭਾਈਚਾਰੇ ਅਤੇ ਹੋਰ ਹਾਜ਼ਰੀਨਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਗੁਰਪ੍ਰੀਤ ਬੱਲ, ਪ੍ਰਨਾਮ ਹੇਅਰ, ਰਛਪਾਲ ਹੇਅਰ, ਪਿੰਕੀ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦੌਰਾਨ ਸ਼ਹੀਦ ਸੈਨਿਕਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਕਿਹਾ ਕਿ ਐਨਜ਼ੈਕ ਡੇ ਸਿਰਫ਼ ਇਤਿਹਾਸ ਨੂੰ ਯਾਦ ਕਰਨ ਦਾ ਦਿਨ ਨਹੀਂ, ਸਗੋਂ ਬਹਾਦਰੀ, ਕੁਰਬਾਨੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਵੀ ਹੈ। ਸਮਾਗਮ ਵਿੱਚ ਦੇਸ਼ਭਗਤੀ ਭਾਵਨਾ ਨਾਲ ਲੋਕਾਂ ਨੇ ਹਿੱਸਾ ਲੈਂਦਿਆਂ ਸ਼ਹੀਦਾਂ ਦੀ ਯਾਦ ਨੂੰ ਨਮਨ ਕੀਤਾ।
