ਬ੍ਰਿਸਬੇਨ (ਪੱਤਰ ਪ੍ਰੇਰਕ) – ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਇੱਕ ਮਸ਼ਹੂਰ ਡਾਕਟਰ ‘ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਉਸ ਤੇ ਦੋਸ਼ ਹਨ ਕਿ ਉਸ ਦੁਆਰਾ 15 ਸਾਲਾਂ ਵਿੱਚ 15 ਔਰਤਾਂ ਵਿਰੁੱਧ 150 ਤੋਂ ਵੱਧ ਜਿਨਸੀ ਅਪਰਾਧ ਕੀਤੇ ਗਏ।

ਡਾ. ਸਟੈਲੀਓਸ ਥੀਓਡੋਰੋਸ ਨਾਮ ਦਾ 74 ਸਾਲਾਂ ਡਾਕਟਰ, ਜੋ ਕਿ ਸਟੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ‘ਤੇ ਮੰਗਲਵਾਰ ਨੂੰ ਕੁਈਨਜ਼ਲੈਂਡ ਪੁਲਿਸ ਨੇ 2000 ਅਤੇ 2015 ਦੇ ਵਿਚਕਾਰ ਬਲਾਤਕਾਰ ਦੇ 94 ਦੋਸ਼ ਅਤੇ ਜਿਨਸੀ ਹਮਲੇ ਦੇ 54 ਦੋਸ਼ ਲਗਾਏ ਸਨ। ਇੱਹ ਸਾਬਕਾ ਜੀ.ਪੀ., ਥੀਓਡੋਰੋਸ ਉਸ ਸਮੇਂ ਦੌਰਾਨ ਬ੍ਰਿਸਬੇਨ ਦੇ ਦੱਖਣ ਵਾਲੇ ਪਾਸੇ, ਤਾਰਾਗਿੰਡੀ ਦੇ ਵੈਲਰਜ਼ ਹਿੱਲ ਮੈਡੀਕਲ ਸੈਂਟਰ ਵਿੱਚ ਪ੍ਰੈਕਟਿਸ ਕਰਦਾ ਸੀ। ਉਸ ਨੂੰ 23 ਜੂਨ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।