ਬ੍ਰਿਸਬੇਨ ( ਪੁਸ਼ਪਿੰਦਰ ਤੂਰ) – ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਖੇਡ ਅਤੇ ਸੱਭਿਆਚਾਰਕ ਮੇਲਾ 20 ਜੂਨ 2026 ਦਿਨ ਸ਼ਨੀਵਾਰ ਨੂੰ ਕੈੰਟਰਬਰੀ ਕਾਲਜ, ਵਾਟਰਫ਼ੋਰਡ (Canterbury College, Waterford) ਵਿਖੇ ਕਰਵਾਇਆ ਜਾਵੇਗਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਟੂਰਨਾਮੈਂਟ ਨਾ ਕਹਿ ਕੇ ਮੇਲਾ ਕਿਹਾ ਜਾ ਸਕਦਾ ਹੈ ਕਿਉਂਕਿ ਖੇਡਾਂ ਤੋਂ ਇਲਾਵਾ ਹੋਰ ਸੱਭਿਆਚਾਰਕ ਅਤੇ ਰਿਵਾਇਤਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਇਸ ਖੇਡ ਅਤੇ ਸੱਭਿਆਚਾਰਕ ਮੇਲੇ ਦਾ ਮੁੱਖ ਉਦੇਸ਼ ਪਰਿਵਾਰਾਂ ਅਤੇ ਸਮੁੱਚੇ ਭਾਈਚਾਰੇ ਨੂੰ ਇਕੱਠਾ ਕਰਕੇ ਖੇਡਾਂ, ਸੱਭਿਆਚਾਰ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਮਾਝਾ ਯੂਥ ਕਲੱਬ ਵੱਲੋਂ ਪਿਛਲੇ ਸਾਲਾਂ ਤੋਂ ਇਹ ਸਮਾਗਮ ਭਾਈਚਾਰੇ ਵਿੱਚ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ਦਿਨ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਐਥਲੈਟਿਕਸ, ਵਾਲੀਬਾਲ, ਸ਼ੂਟਿੰਗ ਵਾਲੀਬਾਲ, ਫੁੱਟਬਾਲ, ਜੂਨੀਅਰ ਨੈਟਬਾਲ, ਜੂਨੀਅਰ ਕਬੱਡੀ ਅਤੇ ਰਿਵਾਇਤੀ ਖੇਡਾਂ ਵਿੱਚ ਰੱਸਾਕਸ਼ੀ (Tug of War), ਅਤੇ ਸੀਪ ਮੁਕਾਬਲੇ ਵੀ ਕਰਵਾਏ ਜਾਣਗੇ।ਇਸ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਰਹਿਣਗੀਆਂ। ਕਲੱਬ ਪ੍ਰਬੰਧਕਾਂ ਬਲਰਾਜ ਸਿੰਘ ਸੰਧੂ, ਲਖਵੀਰ ਬਲ, ਗੁਰਜਿੰਦਰ ਬੈਂਸ ਅਤੇ ਰਣਜੀਤ ਸਿੰਘ ਗਿੱਲ ਵੱਲੋਂ ਸਾਰੇ ਪਰਿਵਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਖੇਡਾਂ ਅਤੇ ਸੱਭਿਆਚਾਰ ਰਾਹੀਂ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
