ਬ੍ਰਿਸਬੇਨ ( ਪੁਸ਼ਪਿੰਦਰ ਤੂਰ) – ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਪੰਜਵਾਂ ਖੇਡ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਵਿੱਚ ਬ੍ਰਿਸਬੇਨ ਭਰ ਤੋਂ ਲੱਗਭਗ 60 ਟੀਮਾਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ ਜਿਹਨਾਂ ਵਿੱਚ ਐਥਲੈਟਿਕਸ, ਵਾਲੀਬਾਲ, ਸੌਕਰ, ਫੁੱਟਬਾਲ, ਜੂਨੀਅਰ ਨੈਟਬਾਲ, ਜੂਨੀਅਰ ਕਬੱਡੀ ਆਦਿ ਸ਼ਾਮਿਲ ਹਨ। ਐਥਲੈਟਿਕਸ ਵਿੱਚ 150 ਦੇ ਲੱਗਭਗ ਐਥਲੀਟਸ ਨੇ ਭਾਗ ਲਿਆ। ਇਸ ਤੋਂ ਇਲਾਵਾ ਰਿਵਾਇਤੀ ਖੇਡਾਂ ਵਿੱਚ ਰੱਸਾਕਸ਼ੀ ਅਤੇ ਸੀਪ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਤੋਂ ਇਲਾਵਾ ਹੋਰ ਸੱਭਿਆਚਾਰਕ ਪ੍ਰੋਗਰਾਮ ਭੰਗੜਾ, ਗਿੱਧਾ ਅਤੇ ਬੋਲੀਆਂ ਵੀ ਖਿੱਚ ਦਾ ਕੇਂਦਰ ਬਣੇ। ਸਾਰਾ ਦਿਨ ਗੁਰੂ ਦਾ ਲੰਗਰ ਲੋਗਨ ਰੋਡ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਅਤੁੱਟ ਵਰਤਾਇਆ ਗਿਆ।

ਮੁਕਾਬਲੇ ਦੇ ਨਤੀਜਿਆਂ ਅਨੁਸਾਰ ਐਥਲੈਟਿਕਸ ਦੇ ਵਿੱਚ ਪਹਿਲੇ ਨੰਬਰ ਤੇ BYSC ਕਲੱਬ, ਮਾਝਾ ਯੂਥ ਕਲੱਬ ਦੂਜੇ ਨੰਬਰ ਤੇ ਅਤੇ ਤੀਜੇ ਨੰਬਰ ਤੇ ਫਾਈਵ ਰਿਵਰ ਕਲੱਬ ਰਿਹਾ। ਸੌਕਰ ਅੰਡਰ 12 ਵਿੱਚ ਮਾਝਾ ਯੂਥ ਕਲੱਬ ਪਹਿਲੇ ਅਤੇ SSB ਦੂਜੇ ਨੰਬਰ ਤੇ ਰਿਹਾ। ਸੌਕਰ ਅੰਡਰ 16 ਵਿੱਚ ਸਪਰਿੰਗਫੀਲਡ ਹਾਕਸ ਪਹਿਲੇ ਅਤੇ ਨਿਊਫਾਰਮ ਕਲੱਬ ਦੂਜੇ ਨੰਬਰ ਤੇ ਰਿਹਾ। ਵਾਲੀਬਾਲ ਵਿੱਚ ਸਿੰਘ ਸਪਾਈਕਰ ਪਹਿਲੇ ਨੰਬਰ ਅਤੇ ICSC ਦੂਜੇ ਨੰਬਰ ਤੇ ਰਹੀ। ਓਵਰ 40 ਵਿੱਚ ਗੋਲਡਕੋਸਟ ਪੰਜਾਬੀ ਕਲੱਬ ਪਹਿਲੇ ਨੰਬਰ ਅਤੇ ਕੈਲਮਵੇਲ ਕਲੱਬ ਦੂਜੇ ਨੰਬਰ ਤੇ ਰਹੀ। ਕਬੱਡੀ ਵਿੱਚ ਲੋਗਨ ਕਲੱਬ ਦੀ A ਟੀਮ ਜੇਤੂ ਰਹੀ।

ਅੰਤ ਵਿੱਚ ਪ੍ਰਬੰਧਕਾਂ ਵਲੋਂ ਸਮੂਹ ਭਾਈਚਾਰੇ ਅਤੇ ਅਕਾਲ ਬਿਲਡਰਸ ਦੇ ਮਨਜੋਤ ਸਰਾਂ ਅਤੇ ਅਲੋਰਾ ਕਾਲਜ ਦੇ ਅਜੀਤਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹਨਾਂ ਤੋਂ ਇਲਾਵਾ ਬਲਰਾਜ ਸਿੰਘ ਸੰਧੂ, ਲਖਬੀਰ ਬਲ, ਗੁਰਪ੍ਰੀਤ ਥਿੰਦ, ਗੁਰਜਿੰਦਰ ਬੈਂਸ, ਗੁਰਪ੍ਰੀਤ ਬਾਸੀ, ਜਤਿੰਦਰ ਗਿੱਲ, ਗੋਰਵ ਸਿੰਘ, ਮਨ ਖੈਹਿਰਾ, ਕਰਮਵੀਰ ਖੈਹਿਰਾ, ਮਨਦੀਪ ਸਿੰਘ, ਨਰਿੰਦਰ ਸਿੰਘ, ਮਨਜਿੰਦਰ ਗਿੱਲ, ਮਨਪ੍ਰੀਤ ਬਰਾੜ, ਬੂਟਾ ਸਿੰਘ, ਗੁਰਜੀਤ ਸਿੰਘ, ਨਿਸ਼ਾਨ ਸਿੰਘ, ਅਮਰਿੰਦਰ ਗਿੱਲ, ਹਰਿੰਦਰ ਵਿਰਕ, ਰੰਗਲਾ ਪੰਜਾਬ ਤੋਂ ਮਲਕੀਤ ਧਾਲੀਵਾਲ, ਜਸਮੀਤ ਕੌਰ ਸੰਧੂ, ਨਵੀ ਥਿੰਦ, ਗੁਰਵਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਦੀ ਭੂਮਿਕਾ ਸੁਨੀਤਾ ਅਤੇ ਨਵੀ ਥਿੰਦ ਨੇ ਬਾਖੂਬੀ ਨਿਭਾਈ। ਮਨਵੀਰ ਗਿੱਲ ਅਤੇ ਦੀਪ ਧਾਲੀਵਾਲ ਵਲੋਂ ਕਬੱਡੀ ਦੀ ਕਮੈਂਟਰੀ ਕਰਕੇ ਚੰਗਾ ਰੰਗ ਬੰਨ੍ਹਿਆ। ਕੁਲ ਮਿਲਾ ਕੇ ਇਹ ਟੂਰਨਾਮੈਂਟ ਪੂਰੀ ਤਰ੍ਹਾਂ ਨਾਲ਼ ਸਫ਼ਲ ਰਿਹਾ। ਇਸ ਰੋਵਨ ਮੈਂਬਰ ਪਾਰਲੀਮੈਂਟ  ਹੋਲਜਬਰਜ਼ਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।