ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਬ੍ਰਿਸਬੇਨ ਵਿੱਚ ਕਰਵਾਇਆ ਗਿਆ ਰੰਗਲਾ ਪੰਜਾਬ ਸੋਲੋ ਭੰਗੜਾ ਕੱਪ ਬੜੀ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰ ਦੀਆਂ ਰੰਗੀਲੀਆਂ ਝਲਕੀਆਂ ਨਾਲ ਸਫਲਤਾਪੂਰਵਕ ਸਮਾਪਤ ਹੋਇਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਭੰਗੜਾ ਕਲਾਕਾਰਾਂ ਨੇ ਆਪਣੀ ਕਲਾ, ਜੋਸ਼ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਮੰਚ ’ਤੇ ਪੰਜਾਬੀ ਲੋਕ ਨਾਚ, ਸੰਗੀਤ ਅਤੇ ਸੱਭਿਆਚਾਰ ਦੀਆਂ ਖੂਬਸੂਰਤ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵੱਖ-ਵੱਖ ਉਮਰ ਵਰਗਾਂ ਦੇ ਭੰਗੜਾ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਭੰਗੜਾ ਕੱਪ ਦੇ ਜੇਤੂ ਇਸ ਪ੍ਰਕਾਰ ਰਹੇ। 8 ਤੋਂ 10 ਸਾਲ ਵਰਗ ਪਹਿਲਾ ਸਥਾਨ ਜਸਲੀਨ ਕੌਰ, ਦੂਜਾ ਸਥਾਨ ਨਿਆਮ ਖੰਨਾ ਅਤੇ ਤੀਜਾ ਸਥਾਨ ਸਮਾਇਆ ਕੁੰਡਲ। 11 ਤੋਂ 13 ਸਾਲ ਵਰਗ ਵਿੱਚ ਪਹਿਲਾ ਸਥਾਨ ਕੇਵਲਿਨ, ਦੂਜਾ ਸਥਾਨ ਜੈਦੀਪ ਸਿੰਘ ਆਹੂਜਾ, ਤੀਜਾ ਸਥਾਨ ਮੰਨਤਜੋਤ। 14 ਤੋਂ 16 ਸਾਲ ਵਰਗ ਵਿੱਚ ਪਹਿਲਾ ਸਥਾਨ ਸੀਰਤ, ਦੂਜਾ ਸਥਾਨ ਬਿਪਰੀਤ ਸਿੰਘ, ਤੀਜਾ ਸਥਾਨ ਪ੍ਰਭਜੋਤ ਸਿੰਘ। 16 ਸਾਲ ਤੋਂ ਉੱਪਰ ਵਰਗ ਵਿੱਚ ਪਹਿਲਾ ਸਥਾਨ ਜਸਨੂਰ ਕੌਰ, ਦੂਜਾ ਸਥਾਨ ਨਿਮਰਿਤ ਕੌਰ ਬਸਰਾ, ਤੀਜਾ ਸਥਾਨ ਵਰੁਣ ਭਰਿਗੂ। ਲਾਈਵ ਓਪਨ ਵਰਗ ਵਿੱਚ ਪਹਿਲਾ ਸਥਾਨ ਇਸ਼ਖਵਾਬ ਸਿੰਘ ਸਿੱਧੂ, ਦੂਜਾ ਸਥਾਨ ਜਸਲੀਨ ਕੌਰ ਸੰਧੂ ਅਤੇ ਤੀਜਾ ਸਥਾਨ ਗੁਰਨੂਰ ਸਿੰਘ ਨੇ ਪ੍ਰਾਪਤ ਕੀਤਾ। ਇਸ ਮੌਕੇ ਮੁਕਾਬਲੇ ਦੇ ਨਿਰਣੇ ਲਈ ਕਾਬਿਲ ਜੱਜ ਸਾਹਿਬਾਨ ਜਿਹਨਾਂ ਵਿੱਚ ਅੰਮ੍ਰਿਤਪਾਲ ਢਿੱਲੋਂ, ਅਸਤੀ ਚੌਹਾਨ ਅਤੇ ਰੰਮੀ ਗਿੱਲ ਨਿਊਜ਼ੀਲੈਂਡ ਉਪਸਥਿਤ ਸਨ। ਮੁਕਾਬਲੇ ਵਿੱਚ ਜੇਤੂ ਰਹੇ ਸਾਰੇ ਭੰਗੜਾ ਕਲਾਕਾਰਾਂ ਨੂੰ ਇਨਾਮ ਅਤੇ ਸਨਮਾਨ ਨਾਲ ਨਿਵਾਜਿਆ ਗਿਆ।

ਇਸ ਮੌਕੇ ਪੰਜਾਬੀ ਭਾਈਚਾਰੇ ਅਤੇ ਸੱਭਿਆਚਾਰ ਦੀਆਂ ਸੇਵਾਵਾਂ ਲਈ ਰਛਪਾਲ ਹੇਅਰ, ਬਲਦੇਵ ਨਿੱਝਰ, ਗੁਰਦੀਪ ਨਿੱਝਰ ਅਤੇ ਅਮਰਜੋਤ ਗੋਰਾਇਆ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨਾਂ ਵਿੱਚ ਅਜੀਤਪਾਲ ਸਿੰਘ, ਭਿੰਦਾ ਜੇ ਅਤੇ ਸਿਡਨੀ ਤੋਂ ਰੂਹ ਪੰਜਾਬ ਦੀ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਪਰੈਜੈਂਟਰ ਪ੍ਰਾਵੀ ਸਿੰਘ ਦਾ ਖ਼ਾਸ ਯੋਗਦਾਨ ਰਿਹਾ। ਸਟੇਜ ਸੰਚਾਲਨ ਨਵੀ ਥਿੰਦ, ਹਰਪ੍ਰੀਤ ਅਤੇ ਸੁਨੀਤਾ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਪ੍ਰਬੰਧਕਾਂ ਮਲਕੀਤ ਧਾਲੀਵਾਲ ਅਤੇ ਲਖਵੀਰ ਬੱਲ ਵੱਲੋਂ ਸਾਰੇ ਭਾਗੀਦਾਰਾਂ, ਮਾਪਿਆਂ, ਜੱਜਾਂ, ਸਪਾਂਸਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।