ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਕਾਂਗਰਸ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ 13 ਮਈ ਤੋਂ ਆਸਟ੍ਰੇਲੀਆ ਦਾ ਦੌਰਾ ਕਰਨਗੇ। ਇਸ ਦੌਰਾਨ 13 ਮਈ ਨੂੰ ਪਰਥ, 15 ਮਈ ਨੂੰ ਐਡੀਲੇਡ, 17 ਮਈ ਨੂੰ ਮੈਲਬੌਰਨ, 20 ਮਈ ਨੂੰ ਸਿਡਨੀ ਅਤੇ 22 ਮਈ ਨੂੰ ਬ੍ਰਿਸਬੇਨ ਵਿੱਚ ਉਹ ਸਮੁੱਚੇ ਭਾਈਚਾਰੇ ਦੇ ਰੂਬਰੂ ਹੋਣਗੇ। ਇਸ ਦੌਰਾਨ ਉਹ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਾਂਗਰਸੀ ਆਗੂਆਂ ਅਤੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਅਤੇ ਵਿਚਾਰ ਵਟਾਂਦਰਾ ਕਰਨਗੇ।

ਬ੍ਰਿਸਬੇਨ ਵਿੱਚ ਇਸ ਦਾ ਪ੍ਰਬੰਧ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਈਨਜ਼ਲੈਂਡ ਅਤੇ ਪੰਜਾਬੀ ਕੌਂਸਲ ਆਫ ਕੁਈਨਜ਼ਲੈਂਡ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਜਿਸਦੇ ਮੁੱਖ ਪ੍ਰਬੰਧਕਾਂ ਵਿੱਚ ਅਵਨਿੰਦਰ ਗਿੱਲ, ਪ੍ਰਨਾਮ ਹੇਅਰ, ਤੇਜਿੰਦਰ ਗਿੱਲ, ਅਜੀਤਪਾਲ ਸਿੰਘ, ਗੁਰਦੀਪ ਨਿੱਜਰ, ਇੰਦਰਬੀਰ ਗਿੱਲ, ਦਪਿੰਦਰ ਸਿੰਘ, ਕਮਲ ਬੈਂਸ, ਸਤਪਾਲ ਸਿੰਘ ਕੁਨਰ ਅਤੇ ਸੁਖਦੇਵ ਸਿੰਘ ਵਿਰਕ ਆਦਿ ਸ਼ਾਮਿਲ ਹਨ। ਇਸ ਮੌਕੇ ਸ. ਔਜਲਾ ਸਾਹਿਬ ਦੇ ਸਨਮਾਨ ਵਿੱਚ ਪ੍ਰਬੰਧਕਾਂ ਵਲੋਂ 23 ਮਈ ਨੂੰ ਇੱਕ ਵਿਸ਼ੇਸ਼ ਮੀਟਿੰਗ ਅਤੇ ਡਿਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਿਰਫ਼ ਸੱਦੇ ਮਹਿਮਾਨ ਹਾਜ਼ਰੀ ਭਰਨਗੇ। ਜ਼ਿਕਰਯੋਗ ਹੈ ਸ. ਔਜਲਾ ਸਾਹਿਬ ਤੀਜੀ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣੇ ਹਨ। ਇਹ ਦੌਰਾ ਪੰਜਾਬੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਮੌਕਾ ਹੈ ਜਿਸਦਾ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।